Monday, June 15, 2009

ਡਾਕਟਰ ਦੀ ਕੁੱਟ ਮਾਰ

Dr. Manjit S. Bal, Former Professor & Head in Department of Pathology at Rajindra Hospital, Government Medical College Patiala.
My blog,
I am writing foor the first time.

ਪਿਛਲੇ ਦਿਨੀਂ ਮਹਾਰਾਸ਼ਟਰ ਦੇ ਧੂਲੇ ਕਸਬੇ ਦੇ ਸਿਵਿਲ ਹਸਪਤਾਲ ਦੇ, ਹੱਡੀਆਂ ਦੇ ਇਕ ਡਾਕਟਰ ਨੂੰ ਇਸ ਕਰਕੇ ਕੁੱਟ ਮਾਰ ਕੀਤੀ ਗਈ ਕਿ ਉਸਨੇ, ਸਿਰ ਦੀ ਗੰਭੀਰ ਸੱਟ ਵਾਲੇ ਮਰੀਜ਼ ਨੂੰ ਕਿਸੇ ਹੋਰ ਹਸਪਤਾਲ ਵਿਚ ਲੈ ਜਾਣ ਲਈ ਕਿਹਾ ਸੀ ਕਿਉਂਕਿ ਉਥੇ ਨਿਊਰੋ ਸਰਜਨ ਉਪਲਭਦ ਨਹੀਂ ਸੀ ਇਸ ਕੁੱਟ ਮਾਰ ਵਿਚ ਉਸ ਡੱਕਟੇਰ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਇਕ ਅੱਖ ਵੀ ਨੁਕਸਾਨੀ ਗਈ
ਬਹੁਤ ਹੀ ਸ਼ਰਮਨੱਕ ਤੇ ਮੰਦਭਾਗੀ ਘਟਨਾ ਹੈ
ਲੋਕਾਂ ਦੇ ਦਿਮਾਗ ਦਾ ਤਾਂ ਦੀਵਾਲਾ ਹੀ ਨੁਕਲਿਆ ਹੋਇਆ ਹੈ
ਡਾਕਟਰ ਦੀ ਕੁੱਟ ਮਾਰ ਇਸ ਕਰਕੇ ਕੀਤੀ ਗਈ ਕਿ ਸੜਕ ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋਣ ਕਰਕੇ ਮਰੀਜ਼ ਨੂੰ ਹਸਪਤਾਲ ਲਿਆਂਦਾ ਗਿਆ ਸੀ ਜੋ ਬਚ ਨਹੀਂ ਸੱਕਿਆ
ਲੋਕਾਂ ਨੂੰ ਟੁੱਟੀਆਂ ਸੜਕਾਂ ਦੀ ਹਾਲਤ ਸੁਧਾਰਣ ਵਿਚ ਕੋਈ ਦਿਲਚਸਪੀ ਨਹੀਂ
ਉਹ ਟ੍ਰੈਫਿਕ ਦੇ ਰੂਲ ਮੰਨਣ ਨੂੰ ਤਿਆਰ ਨਹੀਂ
ਸ਼ਰਾਬ ਪੀਕੇ ਡਰਾਇਵ ਕਰਨਾ ਉਹਨਾਂ ਦਾ ਸ਼ੌਕ ਹੈ
ਗ਼ਲਤ ਲੇਨ ਵਿਚ ਗੱਡੀ ਜਾਂ ਬਾਇਕ ਚਲਾਉਣਾ ਨੂੰ ਉਹ ਆਪਣਾ ਹੱਕ ਸਮਝਦੇ ਹਨ
ਤੇ ਐਕਸੀਡੈਂਟ ਹੋ ਜਾਣ ਕਾਰਣ ਜਦੋਂ ਹਸਪਤਾਲ ਲਿਆਇਆ ਜਾਂਦਾ ਹੈ ਤਾਂ ਉਹ ਹਸਪਤਾਲ/ਡਾਕਟਰਾਂ ਕੋਲੋਂ ਇਹ ਤਵੱਕੋਂ ਰੱਖਦੇ ਹਨ ਕਿ ਕੁਝ ਮਿੰਟਾਂ 'ਚ ਹੀ ਰੋਗੀ ਠੀਕ ਹੋ ਜਾਵੇ ਤੇ ਤੁਰਨ-ਫਿਰਨ ਲੱਗ ਪਵੇ
ਹਸਪਤਾਲ/ਡਾਕਟਰ ਕਰਾਮਾਤ ਕਰ ਦੇਵੇ
ਸਾਨੂੰ ਭਾਰਤੀਆਂ ਨੂਝੰ ਇਹ ਨਹੀਂ ਪਤਾ ਕਿ ਡਾਕਟਰ ਬਨਣ ਵਾਸਤੇ ਕੀ ਕੀ ਕਰਨਾ ਪੈਂਦਾ ਹੈ ੧੪-੧੫ ਸਾਲ ਦੀ ਉਮਰ ਤੋਂ ਹੀ ਸਵੇਰੇ ਪੰਜ ਵਜੇ ਤੋਂ ਕੋਚਿੰਗ, ੧੮-੧੯ ਘੰਟੇ ਰੋਜ਼ ਦੀ ਪੜਾਈ, ਦਾਖਲਾ ਟੈਸਟ, ਪਹਿਲਾਂ ਫੇਰ ਪੋਸਟ ਗਰੈਜੂਏਸ਼ਨ ਤੇ ਫੇਰ ਸੁਪਰਸਪੈਸ਼ਲਟੀ, ੩੫-੩੬ ਸਾਲ ਦੀ ਉਮਰ ਤੱਕ ਜਾ ਕੇ ਕਿਤੇ ਮਾਹਰ ਡਾਕਟਰ ਬਣਦਾ ਹੈ, ਤੇ ਕਰੋੜਾਂ ਰੁਪੈਆਂ ਦਾ ਖਰਚਾ
ਉਂਜ ਹਰ ਕੋਈ ਚਾਹੁੰਦਾ ਹੈ ਕਿ ਮੇਰਾ ਮੁੰਡਾ.ਕੁੜੀ ਡਾਕਟਰ ਬਣੇ
ਸਾਨੂੰ ਭਾਰਤੀਆਂ ਨੂੰ ਇਹ ਨਹੀਂ ਪਤਾ ਕਿ ਭਾਰਤ ਵਿਚ ਸਿਹਤ ਸੁਵਿਧਾਵਾਂ ਕਿੱਡੇ ਆਰਾਮ ਨਾਲ ਮਿਲ ਜਾਂਦੀਆਂ ਹਨ ਤੇ ਕਿੰਨੀਆਂ ਸਸਤੀਆਂ ਹਨ
ਵੀਹ ਸਾਲ ਭਾਰਤ ਵਿਚ ਕੰਮ ਕਰਨ ਤੋਂ ਬਾਦ ਡਾ ਉਮੇਸ਼ ਜੋ ਇਸ ਵੇਲੇ ਇੰਗਲੈਂਡ ਵਿਚ ਹਨ ਦਸਦੇ ਹਨ ਕਿ ਭਾਰਤੀ ਲੋਕਾਂ ਨੂੰ ਕਿੰਨੀਆਂ ਵਧੀਆ ਸਿਹਤ ਸਹੂਲਤਾਂ ਉਪਲਭਦ ਹਨ
ਇੰਗਲੈਂਡ ਵਿਚ ਇਕ ਜਨਰਲ ਡਾਕਟਰ ਨੂੰ ਮਿਲਣ ਵਾਸਤੇ ਤੁਹਾਨੂੰ ੫-੭ ਦਿਨ ਉਡੀਕ ਕਰਨੀ ਪੈਂਦੀ ਹੈ
ਜੇ ਤੁਸੀ ਸਪੈਸ਼ਲਿਸਟ ਨੂੰ ਮਿਲਣ ਹੋਵੇ ਤਾਂ ਜਨਰਲ ਡਾਕਟਰ ਨੂੰ ਰਿਕੁਐਸਟ ਕਰਨੀ ਪੈਂਦੀ ਹੈ ਜੇ ਉਹ ਸਮਝੇ ਕਿ ਐਸੀ ਜ਼ਰੂਰਤ ਹੈ ਤਾਂ ਉਹ ਰੈਫਰ ਕਰੇਗਾ ਨਹੀਂ ਤਾਂ ਨਹੀਂ ਰੈਫਰ ਹੋਣ ਤੋਂ ਬਿਨਾ ਤੁਸੀਂ ਸਪੈਸ਼ਲਿਸਟ ਨੂੰ ਮਿਲ ਹੀ ਨਹੀਂ ਸਕਦੇ ਜੇਕਰ ਰੈਫਰ ਹੋ ਜਾਉ ਤਾਂ ਸਪੈਸਲਿਸਟ ਨੂੰ ਮਿਲਣ ਵਾਸਤੇ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ ਹੈ
ਐਮਰਜੈਂਸੀ ਸਰਵਿਸ ਵੀ ਹੈ ਜਿੱਥੇ ਤੁਹਾਨੂੰ ਨਰਸ ਤੇ ਜੂਨੀਅਰ ਡਾਕਟਰ ਚੈਕ ਕਰਦੇ ਹਨ ਉਸ ਤੋਂ ਬਾਦ ੪ ਤੋਂ ੧੦ ਘੰਟੇ ਇੰਤਜ਼ਾਰ ਕਰਨਾ ਪੈਂਦਾ ਹੈ
ਸਕੈਨਿੰਗ ਵਾਸਤੇ ਇਕ ਮਹੀਨੇ ਦਾ ਇੰਤਜ਼ਾਰ ਕਰਨਾ ਪੈਂਦਾ ਹੈ
ਜੇਕਰ ਤੁਸੀਂ ਅਪੁਆਂਇੰਟਮੈਂਟ ਤੇ ਨਹੀਂ ਪੁੱਜ ਸਕੇ ਤਾਂ ਤੁਹਾਨੂੰ ਵੇਟਿੰਗ ਲਿਸਟ ਚੋਂ ਕੱਢ ਦਿੱਤੱ ਜਾਂਦਾ ਹੈ ਤੇ ਦੁਬਾਰਾ ਉਸੇ ਤਰਾਂ ਅਪੁਆਂਇੰਟਮੈਂਟ ਲੈਣੀ ਪੈਂਦੀ ਹੈ
ਕੇ ਤੁਸੀਨ ਸਮਝੋ ਕਿ ਮੈਂ ਪ੍ਰਾਈਵੇਟ ਹੈਕਥ ਕੇਅਰ / ਡਾਕਟਰ ਕੋਲ ਚਲਾ ਜਾਵਾਂ ਤਾਂ ੧੦੦ ਪੌਂਡ ਅਰਥਾਤ ੮੦੦੦ ਰੁਪੈ ਕੰਸਲਟੇਸ਼ਨ ਫੀਸ ਦੇਣੀ ਪਵੇਗੀ
ੳਪ੍ਰੇਸ਼ਨ ਦੇ ੧੦੦੦੦ ਤੋਂ ੨੦੦੦੦ ਪੌਂਡ ਜਾਂ ੧੦ ਤੋਂ ੨੦ ਲੱਖ ਰੁਪੈ ਖਰਚ ਕਰਨੇ ਪੈਣਗੇ
ਡਾਕਟਰ ਦੀ ਪਰਚੀ ਤੋਂ ਬਿਨਾਂ ਤੁਸੀਂ ਕੋਈ ਵੀ ਦਵਾਈ ਖਰੀਦ ਨਹੀਂ ਸਕਦੇ
ਸਰਕਾਰੀ ਦਵਾਈਆਂ ਤਾਂ ਮੁਫਤ ਹਨ ਪਰ ਉਂਜ ਦਵਾਈਆਂ ਬੇਹੱਦ ਮਹਿੰਗੀਆਂ ਹਨ
ਹੈਲਥ ਸਟੋਰਾਂ ਦੀਆਂ ਹੋਰ ਚੀਜ਼ਾਂ ਵੀ ਭਾਰਤ ਦੇ ਮੁਕਾਬਲੇ ਬਹੁਤ ਮਹਿੰਗੀਆਂ ਹਨ
ਉਥੇ ਕੈੰਪ ਲਗਾ ਕੇ / ਮੁਫਤ ਹੈਲਥ ਕੇਅਰ ਜਾਂ ਕੋਈ ਕੰਨਸੈਸ਼ਨ ਕਦੀ ਵੀ ਨਹੀਂ ਮਿਲਦੀ
ਇਸੇ ਕਰਕੇ ਭਾਰਤੀ ਤੇ ਕਦ ਵਾਰ ਅੰਗਰੇਜ਼ ਵੀ ਜਹਾਜ਼ ਦੀਆਂ ਟਿਕਟਾਂ ਖਰੀਦਦੇ ਹਨ ਤੇ ਭਾਰਤ ਵਿਚ ਆਣ ਕੇ ਇਲਾਜ ਕਰਵਾਉਂਦੇ ਹਨ
ਡਾ ਉਮੇਸ਼ ਕਹਿੰਦੇ ਹਨ ਕਿ ਭਾਰਤ ਵਿਚ, ਸਰਕਾਰੀ ਤੇ ਪ੍ਰਾਈਵੇਟ ਹੈਕਥ ਕੇਅਰ ਵਿਚ ਡਾਕਟਰ, ਨਰਸਾਂ ਤੇ ਹਸਪਤਾਲਾਂ ਦਾ ਬਾਕੀ ਅਮਲਾ, ਆਮ ਕਰਕੇ ਠੀਕ ਹਨ, ਮਿਹਨਤੀ ਹਨ, ਦਿਲੋਂਂ ਤੇ ਨੇਕ ਨੀਤੀ ਨਾਲ ਕੰਮ ਕਰਨ ਵਾਲੇ ਹਨ ਕੁਝ ਕਾਲੀਆਂ ਭੇਡਾਂ ਤਾਂ ਕਰ ਕਿੱਤੇ 'ਚ ਹੁੰਦੀਆਂ ਹਨ
ਪਰ ਜੇਕਰ ਭਾਰਤੀ ਸਮਾਜ, ਇਸ ਕਿੱਤੇ ਵਾਲਿਆਂ, ਡਾਕਟਰ, ਨਰਸਾਂ ਨਾਲ ਏਦਾਂ ਹੀ ਵਿਹਾਰ ਕਰਨਾ ਹੈ ਤਾਂ ਫਿਰ ਆਉਣ ਵਾਲੇ ਸਮੇਂ 'ਚ ਇਹਨਾਂ ਦੀ ਸਿਹਤ ਦਾ ਰੱਬ ਹੀ ਰਾਖਾ
ਓਸੀਂ ਭੱਰਤੀ ਲੋਕੀਂ ਸਿਰਫ ਡਾਕਟਰ, ਨਰਸਾਂ ਤੇ ਹਸਪਤਾਲਾਂ ਦੇ ਬਾਕੀ ਅਮਲੇ ਨਾਲ ਹੀ ਏਦਾਂ ਵਿਹਾਰ ਨਹੀਂ ਕਰਦੇ ਸਗੋਂ ਸਰਹੱਦਾਂ ਦੇ ਰੱਖੇ ਫੌਜੀ, ਹੋਰ ਸਰਕਾਰੀ ਅਫਸਰਾਂ, ਅਧਿਆਪਕਾਂ, ਬੈਂਕਰਾਂ ਆਦਿ ਵੀ ਏਸੇ ਤਰਾਂ ਹੀ ਕਰਦੇ ਹਾਂ
ਜਿਸ ਨਾਲ ਉਹਨਾਂ ਦੀ ਨੇਕ ਨੀਤੀ ਨਾਲ ਕੰਮ ਕਰਨ ਦੀ ਰੁਚੀ ਖਤਮ ਹੋ ਜਾਂਦੀ ਹੈ

ਜੇ ਅਸੀਂ ਕਿਸੇ ਦੇ ਚੰਗੇ ਕੰਮ ਨੂੰ ਚੰਗਾ ਨਹੀਂ ਕਹਾਂਗੇ ਤਾਂ ਚੰਗਾ ਕੰਮ ਕਰਨ ਵਾਲੇ ਘਟਦੇ ਜਾਣਗੇ